ਬਾਈਕ ‘ਤੇ ਆਏ 2 ਲੁਟੇਰੇ ਔਰਤ ਦੇ ਗਲੇ ‘ਚੋਂ ਸੋਨੇ ਦੀ ਚੇਨ ਝਪਟ ਕੇ ਹੋਏ ਫ਼ਰਾਰ

ਖੰਨਾ: ਪੰਜਾਬ ‘ਚ ਲੁਟਖੋਹ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਪਰ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਅਸਫਲ ਰਹਿੰਦੀ ਹੈ। ਖੰਨਾ ਦੇ ਗੁਲਮੋਹਰ ਨਗਰ ‘ਚ ਬਾਈਕ ‘ਤੇ ਆਏ 2 ਲੁਟੇਰੇ ਔਰਤ ਦੇ ਗਲੇ ‘ਚੋਂ ਚੇਨ ਝਪਟ ਕੇ ਫਰਾਰ ਹੋ ਗਏ ਹਨ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਮੌਕੇ ’ਤੇ ਜਾ ਕੇ ਸੀਸੀਟੀਵੀ ਕੈਮਰੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਔਰਤ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਫਤਿਹਗੜ੍ਹ ਸਾਹਿਬ ਤੋਂ ਡਿਊਟੀ ਕਰਕੇ ਘਰ ਆਈ ਸੀ। ਜਿਵੇਂ ਹੀ ਉਹ ਘਰ ਦੇ ਬਾਹਰ ਐਕਟਿਵਾ ਖੜ੍ਹੀ ਕਰਕੇ ਅੰਦਰ ਜਾਣ ਲੱਗੀ ਤਾਂ ਦੋ ਲੁਟੇਰੇ ਉਸ ਦੇ ਗਲੇ ‘ਚੋਂ ਚੇਨ ਝਪਟ ਕੇ ਫਰਾਰ ਹੋ ਗਏ। ਔਰਤ ਨੇ ਦੱਸਿਆ ਕਿ ਚੋਰ ਕੁਝ ਦਿਨ ਪਹਿਲਾਂ ਉਸ ਦੇ ਘਰ ਦੇ ਬਾਹਰੋਂ ਉਸ ਦਾ ਮੋਟਰਸਾਈਕਲ ਸਾਈਕਲ ਵੀ ਚੋਰੀ ਕਰ ਲੈ ਗਏ ਸਨ।

ਔਰਤ ਦੀ ਮਾਤਾ ਹਰਮੇਸ਼ ਕੌਰ ਨੇ ਦੱਸਿਆ ਕਿ ਉਹ ਝਪਟਮਾਰਾਂ ਨੂੰ ਫੜਨ ਲਈ ਪਿੱਛੇ ਭੱਜੀ ਤਾਂ ਉਸ ਨੇ ਕਾਫੀ ਰੌਲਾ ਪਾਇਆ ਪਰ ਲੁਟੇਰੇ ਫਰਾਰ ਹੋ ਗਏ। ਔਰਤ ਨੇ ਦੱਸਿਆ ਕਿ ਇੱਕ ਮਹੀਨੇ ਵਿੱਚ ਉਸ ਨਾਲ ਦੋ ਘਟਨਾਵਾਂ ਵਾਪਰ ਚੁੱਕੀਆਂ ਹਨ, ਪੁਲਿਸ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਫੜ ਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।

Leave a Reply

Your email address will not be published. Required fields are marked *

View in English