200 ਦੀ ਬਜਾਏ ਹੁਣ 500 ਰੁਪਏ ਤੱਕ ਕੀਤਾ ਜਾ ਸਕਦਾ ਹੈ ਆਫਲਾਈਨ ਭੁਗਤਾਨ , RBI ਨੇ ਜਾਰੀ ਕੀਤਾ ਸਰਕੂਲਰ

ਫੈਕਟ ਸਮਾਚਾਰ ਸੇਵਾ

ਮੁੰਬਈ , ਅਗਸਤ 25

ਇੰਟਰਨੈੱਟ ਤੋਂ ਵਾਂਝੇ ਜਾਂ ਕਮਜ਼ੋਰ ਸਿਗਨਲ ਵਾਲੇ ਖੇਤਰਾਂ ਵਿੱਚ ਵੀ ਲੋਕ ਹੁਣ UPI Lite Wallet ਰਾਹੀਂ 500 ਰੁਪਏ ਤੱਕ ਦਾ ਔਫਲਾਈਨ ਭੁਗਤਾਨ ਕਰ ਸਕਦੇ ਹਨ। ਇਸ ਦੇ ਲਈ ਆਰਬੀਆਈ ਨੇ UPI ਲਾਈਟ ਵਾਲੇਟ ਦੇ ਜ਼ਰੀਏ ਆਫਲਾਈਨ ਭੁਗਤਾਨ ਦੀ ਵੱਧ ਤੋਂ ਵੱਧ ਰਕਮ 200 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਹੈ। ਹਾਲਾਂਕਿ, ਕਿਸੇ ਵੀ ਭੁਗਤਾਨ ਪਲੇਟਫਾਰਮ ‘ਤੇ ਇਸ ਸਹੂਲਤ ਰਾਹੀਂ ਲੈਣ-ਦੇਣ ਕੀਤੀ ਜਾ ਸਕਣ ਵਾਲੀ ਕੁੱਲ ਰਕਮ ਅਜੇ ਵੀ 2,000 ਰੁਪਏ ਤੱਕ ਸੀਮਤ ਹੈ।

ਕੇਂਦਰੀ ਬੈਂਕ ਨੇ ਔਫਲਾਈਨ ਮੋਡ ਰਾਹੀਂ ਛੋਟੀ ਰਕਮ ਦੇ ਡਿਜੀਟਲ ਭੁਗਤਾਨ ਦੀ ਸੀਮਾ ਨੂੰ ਵਧਾਉਣ ਬਾਰੇ ਇੱਕ ਸਰਕੂਲਰ ਵਿੱਚ ਕਿਹਾ ਕਿ “ਛੋਟੇ ਮੁੱਲ ਦੇ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ, ਔਫਲਾਈਨ ਭੁਗਤਾਨ ਲਈ ਉਪਰਲੀ ਸੀਮਾ ਵਧਾ ਕੇ 500 ਰੁਪਏ ਕਰ ਦਿੱਤੀ ਗਈ ਹੈ।” ਯੂਪੀਆਈ ਲਾਈਟ ਵਾਲਿਟ ਬੇਸਿਕ ਮੋਬਾਈਲ ਫੋਨ ਮਾਲਕਾਂ ਵਿੱਚ ਕੁਝ ਸਮੇਂ ਵਿੱਚ ਬਹੁਤ ਮਸ਼ਹੂਰ ਹੋ ਗਿਆ ਹੈ। ਵਰਤਮਾਨ ਵਿੱਚ ਇੱਕ ਮਹੀਨੇ ਵਿੱਚ ਇਸ ਪੇਮੈਂਟ ਪਲੇਟਫਾਰਮ ਰਾਹੀਂ ਇੱਕ ਕਰੋੜ ਤੋਂ ਵੱਧ ਲੈਣ-ਦੇਣ ਹੋਣੇ ਸ਼ੁਰੂ ਹੋ ਗਏ ਹਨ।

Leave a Reply

Your email address will not be published. Required fields are marked *

View in English