ਮੱਧ ਪ੍ਰਦੇਸ਼ ਦੇ ਖੰਡਵਾ ‘ਚ ਸੜਕ ਹਾਦਸੇ ਦੌਰਾਨ 5 ਨੌਜਵਾਨਾਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਖੰਡਵਾ, ਅਗਸਤ 18

ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ‘ਚ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ ਪੰਜ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਪੁਨਾਸਾ ਨੇੜੇ ਸਨਾਵਦ ਮਾਰਗ ‘ਤੇ ਦੌਲਤਪੁਰ ਫਾਟੇ ਨੇੜੇ ਤੜਕੇ 2 ਵਜੇ ਵਾਪਰਿਆ। ਮਰਨ ਵਾਲੇ ਪੰਜੇ ਨੌਜਵਾਨ ਕਸਰਾਵਦ ਤਹਿਸੀਲ ਦੇ ਰਹਿਣ ਵਾਲੇ ਹਨ। ਸਾਰੇ ਕਾਰੋਬਾਰੀ ਕੰਮ ਦੇ ਸਿਲਸਿਲੇ ‘ਚ ਪੁਨਾਸਾ ਆਏ ਸਨ। ਰਾਤ ਨੂੰ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ। ਘਟਨਾ ‘ਚ ਕਾਰ ਦੇ ਪਰਖੱਚੇ ਉੱਡ ਗਏ, ਜਿਸ ਕਾਰਨ ਲਾਸ਼ਾਂ ਨੂੰ ਬਾਹਰ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਪੁਨਾਸਾ ਚੌਕੀ ਅਧੀਨ ਪੈਂਦੇ ਦੌਲਤਪੁਰਾ ਫਾਟੇ ਵਿਖੇ ਕਾਰ ਨੰਬਰ ਐਮ.ਪੀ 09 ਡਬਲਯੂ.ਜੀ 0293 ਸਾਹਮਣੇ ਤੋਂ ਆ ਰਹੇ ਡੰਪਰ ਨਾਲ ਟਕਰਾ ਗਈ। ਕਾਰ ਵਿੱਚ ਪੰਜ ਨੌਜਵਾਨ ਸਵਾਰ ਸਨ।

ਕਾਰ ਸਵਾਰਾਂ ਵਿਚ 40 ਸਾਲਾ ਭਾਰਤ ਪੁੱਤਰ ਚਿੰਤਾਰਾਮ ਵਾਸੀ ਕਾਕਰੀਆ ਥਾਣਾ ਕਸਰਾਵਦ, 36 ਸਾਲਾ ਪੁੱਤਰ ਅਲਕੇਸ਼ ਤੁਲਸੀਰਾਮ ਵਾਸੀ ਡੋਂਗਨਵਾ ਥਾਣਾ ਕਸਰਾਵਦ, 26 ਸਾਲਾ ਮਨੀਸ਼ ਪੁੱਤਰ ਤਾਰਾਚੰਦ ਵਰਮਾ ਵਾਸੀ ਦੋਂਗਾਵਾਂ, 36 ਸਾਲਾ ਪੁਖਰਾਜ ਪੁੱਤਰ ਚਰਨਦਾਸ ਨਾਮਦੇਵ ਵਾਸੀ ਦੋਂਗਾਵਾਂ ਅਤੇ 23 ਸਾਲਾ ਆਦਿੱਤਿਆ ਪੁੱਤਰ ਅਮਿਤ ਸ਼ਰਮਾ ਵਾਸੀ ਰਾਮ ਮੰਦਰ ਚੌਕ ਕਸਰਾਵਦ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹਾਦਸੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਰਾਤ ਨੂੰ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਪੁਨਾਸਾ ਹਸਪਤਾਲ ਭੇਜ ਦਿੱਤਾ ਗਿਆ। ਪੁਨਾਸਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

View in English