ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਅਗਸਤ 8
ਪੰਜਾਬ ਪੁਲਿਸ ਵਿਭਾਗ ਨਾਲ ਸਬੰਧਤ ਸਾਰੀਆਂ ਵੈਬਸਾਈਟਾਂ ਬੰਦ ਹੋ ਗਈਆਂ ਹਨ। ਖ਼ਬਰਾਂ ਇਹ ਹਨ ਕਿ ਪੁਲਿਸ ਦੀ ਅਧਿਕਾਰਤ ਵੈੱਬਸਾਈਟ 2 ਅਗਸਤ ਤੋਂ ਡਾਊਨ ਚੱਲ ਰਹੀ ਹੈ, ਜਦੋਂ ਕਿ ਸਾਰੇ ਜ਼ਿਲ੍ਹਾ ਪੁਲਿਸ ਦਫ਼ਤਰਾਂ ਦੀਆਂ ਵੈੱਬਸਾਈਟਾਂ ਨੇ ਸ਼ਨੀਵਾਰ ਤੋਂ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸਦਾ ਕਾਰਨ ਮਿਆਦ ਪੁੱਗ ਚੁੱਕੇ SSL ਸਰਟੀਫਿਕੇਟਾਂ ਨੂੰ ਮੰਨਿਆ ਗਿਆ ਹੈ ਜੋ ਸਮੇਂ ਸਿਰ ਰੀਨਿਊ ਨਹੀਂ ਕੀਤੇ ਗਏ ਹਨ।







