ਏਅਰਪੋਰਟ ‘ਤੇ ਰੋਕਣ ‘ਤੇ ਯੂਕੇ ਦੇ MP ਤਨਮਨਜੀਤ ਢੇਸੀ ਨੇ ਕੱਢੀ ਭੜਾਸ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਗਸਤ 4

ਯੂਕੇ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਦੇ ਏਅਰਪੋਰਟ ‘ਤੇ ਦੋ ਘੰਟੇ ਲਈ ਰੋਕਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਏਅਰਪੋਰਟ ‘ਤੇ 2 ਘੰਟੇ ਤੋਂ ਵੱਧ ਸਮੇਂ ਲਈ OCI ਵੀਜ਼ਾ ਸਸਪੈਂਡ ਦੇ ਬਹਾਨੇ ਰੋਕਿਆ ਗਿਆ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਇਹ ਵਿਵਹਾਰ ਉਨ੍ਹਾਂ ਨਾਲ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਹੱਕ ‘ਚ ਬੋਲਣ ਕਾਰਨ ਕੀਤਾ ਗਿਆ ਹੈ।

ਉਨ੍ਹਾਂ ਆਪਣੇ ਟਵੀਟ ‘ਚ ਲਿਖਿਆ ਕਿਸਾਨ ਅੰਦੋਲਨ ਤੇ ਮਨੁੱਖੀ ਅਧਿਕਾਰਾਂ ਬਾਰੇ ਬੋਲਣ ‘ਤੇ ਪਿਛਲੇ ਸਾਲ ਭਾਰਤ ਆਉਣ ‘ਤੇ ਮੈਨੂੰ ਕਾਫੀ ਪਿਆਰ ਮਿਲਿਆ ਪਰ ਬੀਤੇ ਕੱਲ੍ਹ ਅੰਮ੍ਰਿਤਸਰ ਹਵਾਈ ਅੱਡੇ ‘ਤੇ ਵਾਪਸ ਰੋਕ ਲਿਆ ਗਿਆ , ਕਿਉਂਕਿ ਨਫ਼ਰਤ ਕਰਨ ਵਾਲਿਆਂ ਨੇ ਮੇਰਾ ਵੀਜ਼ਾ ਰੱਦ ਕਰਨ ਲਈ ਬੁਲਾਇਆ ਸੀ। ਸ਼ਾਇਦ ਇਹ ਕਿਸਾਨਾਂ, ਹਾਸ਼ੀਏ ‘ਤੇ ਆਏ ਸਿੱਖਾਂ ਵਰਗੇ ਘੱਟ ਗਿਣਤੀਆਂ ਲਈ ਖੜ੍ਹੇ ਹੋਣ ਦੀ ਕੀਮਤ ਹੈ ।

ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਰਤਾਨਵੀ ਐੱਮਪੀ ਤਨ ਢੇਸੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਣ ਅਤੇ ਲਗਪਗ ਦੋ ਘੰਟੇ ਹਿਰਾਸਤ ‘ਚ ਰੱਖਣ ਦੀ ਸਖ਼ਤ ਨਿੰਦਾ ਕੀਤੀ। ਸੁਖਬੀਰ ਬਾਦਲ ਨੇ ਇਸ ਨੂੰ ਸਿੱਖਾਂ ਦਾ ਅਪਮਾਨ ਦੱਸਿਆ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਅਜਿਹੇ ਅਪਮਾਨਜਨਕ ਵਿਵਹਾਰ ਨੂੰ ਰੋਕਣ ਲਈ ਨਿੱਜੀ ਤੌਰ ‘ਤੇ ਦਖਲ ਦੇਣ।

Leave a Reply

Your email address will not be published. Required fields are marked *

View in English