ਫੈਕਟ ਸਮਾਚਾਰ ਸੇਵਾ
ਮਾਨਸਾ, ਜੁਲਾਈ 20
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਦੇ ਪਾਣੀ ਨਾਲ ਘਰਾਂ ਵਿੱਚ ਘਿਰੇ ਲੋਕਾਂ ਨੂੰ ਹਰ ਤਰ੍ਹਾਂ ਦੀ ਮੱਦਦ ਭੇਜੀ ਜਾ ਰਹੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਕੀਤਾ।
ਅੱਜ ਉਨ੍ਹਾਂ ਖੁਦ ਫੌਜ ਦੀ ਮਦਦ ਨਾਲ ਕਿਸ਼ਤੀ ਰਾਹੀਂ ਪਿੰਡ ਬੀਰੇਵਾਲਾ ਡੋਗਰਾ ਅਤੇ ਪਿੰਡ ਦੀਆਂ ਢਾਣੀਆਂ ਭੁੱਲਰਾਂ ਦੀ ਢਾਣੀ, ਸੁਰਜੀਤ ਸਿੰਘ ਵਾਲੀ ਢਾਣੀ ਵਿੱਚ ਖਾਣ ਪੀਣ ਲਈ ਰਾਸ਼ਨ, ਪੀਣ ਵਾਲਾ ਸਾਫ ਪਾਣੀ, ਤਰਪਾਲਾਂ, ਮੱਛਰਦਾਨੀਆਂ, ਸੁੱਕਾ ਦੁੱਧ , ਦਾਲਾਂ ਅਤੇ ਦਵਾਈਆਂ ਲੋਕਾਂ ਤੱਕ ਪਹੁੰਚਾਈਆਂ I
ਉਨ੍ਹਾਂ ਇਸ ਮੌਕੇ ਪਿੰਡਾਂ ਦੇ ਲੋਕਾਂ ਨੂੰ ਹੋਰ ਲੋੜੀਂਦੀਆਂ ਜ਼ਰੂਰਤਾਂ ਬਾਰੇ ਪੁੱਛਿਆ ਤਾਂ ਜੋ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ। ਇਸ ਮੌਕੇ ਬੀ.ਡੀ.ਪੀ.ਓ.ਸੁਖਵਿੰਦਰ ਸਿੰਘ, ਪੰਚਾਇਤ ਸਕੱਤਰ ਨਿੱਕਾ ਸਿੰਘ ਅਤੇ ਫੌਜ ਦੇ ਅਧਿਕਾਰੀ ਮੌਜੂਦ ਸਨ।







