ਫੈਕਟ ਸਮਾਚਾਰ ਸੇਵਾ
ਜਲੰਧਰ , ਸਤੰਬਰ 14
ਜਲੰਧਰ – ਫਗਵਾੜਾ ਨੂੰ ਜਾਂਦੇ ਹਾਈਵੇਅ ‘ਤੇ ਜਲੰਧਰ ਦੇ ਵਿੱਚ ਬੀਐਸਐਫ ਚੌਕ ਨੇੜੇ ਇੱਕ ਬੈਂਕ ਦੀ ਕੈਸ਼ ਵੈਨ ਵਿੱਚ ਗੋਲੀਬਾਰੀ ਹੋਈ। ਗੋਲੀ ਲੱਗਣ ਕਾਰਨ ਅੰਦਰ ਬੈਠਾ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਿਆ। ਸੁਰੱਖਿਆ ਗਾਰਡ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਹਾਲਾਂਕਿ ਅਜੇ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।







