ਹਰਿਆਣਾ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ

ਹਰਿਆਣਾ ਸਰਕਾਰ ਨੇ ਆਖ਼ਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਸੂਬਾ ਸਰਕਾਰ 6400 ਰੁਪਏ ਵਿੱਚ ਸੂਰਜਮੁਖੀ ਖਰੀਦਣ ਲਈ ਤਿਆਰ ਹੋ ਗਈ ਹੈ। ਮਤਲਬ ਕਿਸਾਨਾਂ ਨੂੰ ਹੁਣ ਸੂਰਜਮੁਖੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਮਿਲੇਗਾ। ਇਸ ਦੇ ਨਾਲ ਹੀ ਜੇਲ੍ਹ ਵਿੱਚ ਬੰਦ ਸਾਰੇ ਕਿਸਾਨਾਂ ਨੂੰ ਵੀ ਬੁੱਧਵਾਰ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਸਰਕਾਰ ਦੇ ਇਸ ਫੈਸਲੇ ਤੋਂ ਕਿਸਾਨ ਜਥੇਬੰਦੀਆਂ ਖੁਸ਼ ਹਨ।

Leave a Reply

Your email address will not be published. Required fields are marked *

View in English