ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਮਈ 21
ਭਾਰਤ ਸਰਕਾਰ ਨੇ 2 ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ ਜਿਸ ਲਈ ਨੋਟ ਬਦਲਣ ਲਈ 30 ਸਤੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸਬੰਧੀ ਐਸਬੀਆਈ ਬੈਂਕ ਨੇ ਕੁਝ ਅਟਕਲਾਂ ਤੇ ਵਿਰਾਮ ਲਾਇਆ ਹੈ। ਦਰਅਸਲ SBI ਨੇ ਸਪਸ਼ੱਟ ਕੀਤਾ ਹੈ ਕਿ 20,000 ਰੁਪਏ ਦੀ ਸੀਮਾ ਤੱਕ 2000 ਰੁਪਏ ਦੇ ਨੋਟਾਂ ਨੂੰ ਬੈਂਕ ਇੱਕ ਵਾਰ ਵਿੱਚ ਬਦਲਣ ਦੀ ਸਹੂਲਤ ਬਿਨਾਂ ਕਿਸੇ ID ਅਤੇ ਨਾ ਹੀ ਕੋਈ ਸਲਿਪ ਪ੍ਰਾਪਤ ਕੀਤੇ ਹੀ ਦਿੱਤੀ ਜਾਵੇਗੀ।







