ਰਾਜਘਾਟ ‘ਤੇ ਸੀਐਮ ਕੇਜਰੀਵਾਲ ਨੇ ਦਿੱਤੀ ਸ਼ਰਧਾਂਜਲੀ

ਫੈਕਟ ਸਮਾਚਾਰ ਸੇਵਾ


ਨਵੀਂ ਦਿੱਲੀ , ਮਾਰਚ 8

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਲਗਾਤਾਰ ਸੱਤ ਘੰਟੇ ਪ੍ਰਾਰਥਨਾ ਕਰ ਕੇ ਧਿਆਨ ਕਰ ਰਹੇ ਹਨ। ਉਹ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਤਾਰ ਸੱਤ ਘੰਟੇ ਧਿਆਨ ਕਰਨਗੇ। ਇਸ ਦੌਰਾਨ ਕੇਜਰੀਵਾਲ ਦੇਸ਼ ਲਈ ਅਰਦਾਸ ਕਰ ਰਹੇ ਹਨ। ਉਹ ਪਾਰਟੀ ਨੇਤਾਵਾਂ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਹੋਲੀ ਨਹੀਂ ਮਨਾ ਰਹੇ ਹਨ।

ਇਸ ਤੋਂ ਪਹਿਲਾ ਅੱਜ ਸਵੇਰੇ ਅਰਵਿੰਦ ਕੇਜਰੀਵਾਲ ਰਾਜਘਾਟ ਪਹੁੰਚੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਘਾਟ ‘ਤੇ ਸ਼ਰਧਾਂਜਲੀ ਭੇਟ ਕੀਤੀ। ਦੂਜੇ ਪਾਸੇ ਸੀਐਮ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਟਵਿਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਹਮਲਾ ਬੋਲਿਆ। ਉਨ੍ਹਾਂ ਲਿਖਿਆ ਕਿ ਪ੍ਰਧਾਨ ਮੰਤਰੀ ਸਕੂਲ-ਹਸਪਤਾਲ ਬਣਾਉਣ ਵਾਲਿਆਂ ਨੂੰ ਜੇਲ੍ਹ ਭੇਜ ਰਹੇ ਹਨ, ਖਰਬਾਂ ਲੁੱਟਣ ਵਾਲਿਆਂ ਨੂੰ ਮੋਦੀ ਜੀ ਗਲੇ ਲਗਾ ਰਹੇ ਹਨ।

Leave a Reply

Your email address will not be published. Required fields are marked *

View in English