ਭਾਰਤ ਨੇ ਜਿੱਤਿਆ ਦਿੱਲੀ ਟੈਸਟ

ਬਾਰਡਰ-ਗਾਵਸਕਰ ਟ੍ਰਾਫ਼ੀ 2023 ਦੇ ਦੂਜੇ ਟੈਸਟ ਮੈਚ ਵਿੱਚ ਵੀ ਆਸਟ੍ਰੇਲੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਦਿੱਲੀ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਇਸ ਟੈਸਟ ਦੇ ਦੂਜੇ ਦਿਨ ਆਸਟ੍ਰੇਲੀਆ ਨੇ ਬੇਸ਼ੱਕ ਆਪਣੀ ਸਥਿਤੀ ਮਜ਼ਬੂਤ ਕੀਤੀ ਸੀ, ਪਰ ਤੀਜੇ ਦਿਨ ਪਹਿਲਾ ਸੈਸ਼ਨ ਬੇਹੱਦ ਰਿਹਾ ਤੇ ਉਹ ਟੀਮ ਇੰਡੀਆ ਨੂੰ ਵੱਡਾ ਟਾਰਗੇਟ ਨਹੀਂ ਸਕੀ। ਨਤੀਜਾ ਇਹ ਹੋਇਆ ਕਿ ਹੁਣ ਚਾਰ ਮੈਚਾਂ ਦੀ ਇਸ ਟੈਸਟ ਸੀਰੀਜ਼ ਵਿੱਚ ਭਾਰਤ ਨੇ 2-0 ਨਾਲ ਬੜ੍ਹਤ ਹਾਸਿਲ ਕਰ ਲਈ ਹੈ। ਜਡੇਜਾ ਭਾਰਤ ਵੱਲੋਂ ਇਸ ਜਿੱਤ ਦੇ ਹੀਰੋ ਰਹੇ। ਉਨ੍ਹਾਂ ਨੇ ਆਸਟ੍ਰੇਲੀਆ ਦੀ ਦੂਜੀ ਪਾਰੀ ਵਿੱਚ 42 ਦੌੜਾਂ ਦੇ ਕੇ 7 ਵਿਕਟਾਂ ਹਾਸਿਲ ਕੀਤੀਆਂ। ਜਿਸ ਕਾਰਨ ਕੰਗਾਰੂ ਟੀਮ ਸਿਰਫ਼ 113 ਦੌੜਾਂ ‘ਤੇ ਸਿਮਟ ਗਈ। ਭਾਰਤ ਨੇ 6 ਵਿਕਟਾਂ ਦੇ ਨੁਕਸਾਨ ‘ਤੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਿਲ ਕਰ ਲਿਆ।

Leave a Reply

Your email address will not be published. Required fields are marked *

View in English