ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਫਰਵਰੀ 9
ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਨੇ ਭਾਰਤ ਵਿੱਚ ਟਵਿਟਰ ਬਲੂ ਲਾਂਚ ਕੀਤਾ ਹੈ। ਟਵਿੱਟਰ ਬਲੂ ਇੱਕ ਪੇਡ ਸਰਵਿਸ ਹੋਵੇਗੀ, ਜਿਸ ਲਈ ਯੂਜ਼ਰਜ਼ ਤੋਂ ਚਾਰਜ ਲਿਆ ਜਾਵੇਗਾ। ਮੋਬਾਈਲ ‘ਤੇ ਟਵਿੱਟਰ ਦੀ ਵਰਤੋਂ ਕਰਨ ਵਾਲੇ ਭਾਰਤੀ ਟਵਿੱਟਰ ਯੂਜ਼ਰਜ਼ ਨੂੰ ਇੱਕ ਮਹੀਨੇ ਲਈ 900 ਰੁਪਏ ਦਾ ਖਰਚਾ ਚੁੱਕਣਾ ਪਵੇਗਾ, ਜਦੋਂ ਕਿ ਟਵਿੱਟਰ ਦੇ ਵੈੱਬ ਉਪਭੋਗਤਾਵਾਂ ਨੂੰ ਇਸ ਸੇਵਾ ਲਈ 650 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ਹਾਲਾਂਕਿ ਟਵਿੱਟਰ ਯੂਜ਼ਰਜ਼ ਨੂੰ ਸਾਲਾਨਾ ਪਲਾਨ ਵੀ ਆਫਰ ਕੀਤਾ ਜਾ ਰਿਹਾ ਹੈ। ਟਵਿੱਟਰ ਬਲੂ ਦੀ ਪੇਡ ਸਰਵਿਸ ਭਾਰਤ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਵਿੱਚ ਸ਼ੁਰੂ ਹੋ ਚੁੱਕੀ ਹੈ। ਪਤਾ ਲੱਗਾ ਹੈ ਕਿ ਕੰਪਨੀ ਦੇ ਨਵੇਂ ਮਾਲਕ ਐਲਨ ਮਸਕ ਨੇ ਪਿਛਲੇ ਸਾਲ ਹੀ ਟਵਿੱਟਰ ਬਲੂ ਦੀ ਪੇਡ ਸਰਵਿਸ ਬਾਰੇ ਜਾਣਕਾਰੀ ਦਿੱਤੀ ਸੀ। ਟਵਿੱਟਰ ਬਲੂ ਨੂੰ ਭਾਰਤ ਤੋਂ ਪਹਿਲਾਂ ਕਈ ਦੇਸ਼ਾਂ ‘ਚ ਪੇਸ਼ ਕੀਤਾ ਜਾ ਚੁੱਕਾ ਹੈ।
ਭਾਰਤ ਤੋਂ ਪਹਿਲਾਂ ਟਵਿੱਟਰ ਬਲੂ ਦੀ ਪੇਡ ਸਰਵਿਸ ਅਮਰੀਕਾ, ਕੈਨੇਡਾ, ਯੂਕੇ, ਨਿਊਜ਼ੀਲੈਂਡ, ਜਾਪਾਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਦੇਸ਼ਾਂ ‘ਚ ਯੂਜ਼ਰਜ਼ ਨੂੰ ਟਵਿੱਟਰ ਬਲੂ ਲਈ ਹਰ ਮਹੀਨੇ 8 ਡਾਲਰ ਦੀ ਫੀਸ ਦੇਣੀ ਪੈਂਦੀ ਹੈ। ਜਦੋਂ ਕਿ 1 ਸਾਲ ਲਈ ਇਹੀ ਫੀਸ $84 ਤੱਕ ਘਟਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਪੇਡ ਸਰਵਿਸ ਲੈਣ ਵਾਲੇ ਯੂਜ਼ਰਜ਼ ਦੇ ਟਵੀਟਸ ਅਤੇ ਰਿਪਲਾਈ ਨੂੰ ਵੀ ਕੰਪਨੀ ਵੱਲੋਂ ਪਹਿਲ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਪੇਡ ਸਰਵਿਸ ਲੈਣ ਵਾਲੇ ਯੂਜ਼ਰਜ ਨੂੰ ਹਾਈ ਕੁਆਲਿਟੀ ‘ਚ ਵੀਡੀਓ ਅਪਲੋਡ ਕਰਨ ਦੀ ਸਹੂਲਤ ਵੀ ਦਿੱਤੀ ਜਾਵੇਗੀ।







