ਫੈਕਟ ਸਮਾਚਾਰ ਸੇਵਾ
ਵਿਜੇਪੁਰਾ , ਅਪ੍ਰੈਲ 4
ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਦੇ ਇੰਡੀ ਤਾਲੁਕਾ ਦੇ ਲਚਯਾਨ ਪਿੰਡ ਵਿੱਚ ਇੱਕ ਦੋ ਸਾਲ ਦਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ। ਇਹ ਹਾਦਸਾ ਬੁੱਧਵਾਰ ਸ਼ਾਮ ਨੂੰ ਉਸ ਸਮੇਂ ਵਾਪਰਿਆ ਜਦੋਂ ਬੱਚਾ ਆਪਣੇ ਘਰ ਨੇੜੇ ਖੇਡ ਰਿਹਾ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਬੱਚਾ 16 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਚੱਲ ਰਹੀ ਹੈ।
ਬੱਚੇ ਨੂੰ ਬਚਾਉਣ ਦੀ ਮੁਹਿੰਮ ਕਈ ਘੰਟਿਆਂ ਤੋਂ ਚੱਲ ਰਹੀ ਹੈ। ਪੁਲਿਸ ਟੀਮਾਂ, ਮਾਲ ਅਧਿਕਾਰੀ, ਤਾਲੁਕ ਪੰਚਾਇਤ ਮੈਂਬਰ ਤੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।







